ਜੱਟ ਐਂਡ ਜੂਲੀਅਟ 3 - ਜਿਵੇਂ ਇਸ ਫਿਲਮ ਦਾ ਤੁਸੀਂ ਪੋਸਟਰ ਦੇਖ ਰਹੇ ਹੋ ਹਾਸਿਆਂ ਖੇਡੀਆਂ,ਪਿਆਰ ਭਰਿਆ,,,ਓਵੇ ਹੀ ਫਿਲਮ ਸ਼ੁਰੂ ਤੋਂ ਲੇਕੇ ਅੰਤ ਤੱਕ ਬੰਦਾ ਦੇਖਦਾ ਹੱਸਦਾ,ਪਿਆਰ ਪਿਆਰਾ ਜਾ ਮੁਸਕਰਾਉਂਦਾ ਰਹਿੰਦਾ,,ਮੈਨੂੰ ਫਿਲਮ ਬੁਹਤ ਵਧੀਆ ਲੱਗੀ,, ਜ਼ਿਆਦਾਤਰ ਪਰਿਵਾਰ ਐਦਾਂ ਦੀਆਂ ਹੀ ਪਰਿਵਾਰਿਕ ਫਿਲਮਾਂ ਵੇਖਦੇ ਆ।ਹਾਂ last ਵਾਲੇ 20 ਮਿੰਟ ਫਿਲਮ slow ਹੋ ਗਈ ਸੀ।ਫੇਰ ਮਜ਼ਾ ਆਇਆ ਫਿਲਮ ਦੇਖਕੇ।ਫਿਲਮ ਅਸਲ ਚ ਓਹੀ ਆ ਜਿਸਨੂੰ ਦੇਖ ਕੇ ਸਵਾਦ ਆਵੇ,,ਤੁਹਡਾ ਮਨੋਰੰਜਨ ਕਰੇ,,ਫਿਲਮ ਦੀ ਕਹਾਣੀ ਐਨੀ ਕੋ ਹੈ ਕਿ ਫ਼ਤਹਿ ਔਖਾ ਸੌਖਾ ਸਿਪਾਹੀ ਭਰਤੀ ਹੋ ਜਾਂਦਾ,ਥਾਣੇ ਚ ਪੂਜਾ ਮੁਨਸ਼ੀ ਹੁੰਦੀ ਹੈ,ਓਹ ਪੂਜਾ ਤੇ ਮਸਕਾ ਲਾਉਂਦਾ ਕਿ ਉਹ ਉਸਦੀ ਡਿਊਟੀ ਚੌਂਕ ਚ ਨਾ ਲਾ ਦੇਵੇ,ਪੂਰੀ care ਕਰਦਾ,ਓਹ ਅਮੀਰ ਬਣਨ ਦੇ ਖ਼ਵਾਬ ਦੇਖਦਾ, ਓਦਰੋਂ ਉਸਦਾ ਸਾਬ ਪੂਜਾ ਤੇ ਡੋਰੇ ਸੁੱਟਦਾ।ਪੂਜਾ ਵੀ ਥੱਲੇ ਲਗੇ ਬੰਦੇ ਨਾਲ ਵਿਆਹ ਕਰਾਉਣਾ ਚੋਹੰਦੀ ਹੈ।shampi ਨਾਲ jasmine fraud ਕਰਕੇ ਬਾਹਰ ਆ ਜਾਂਦੀ ਹੈ,ਕਿ ਫ਼ਤਹਿ ਤੇ ਪੂਜਾ ਬਾਹਰ ਜਾਣਗੇ ਕੇਸ solve ਕਰਨ ਲਈ,ਕਿ ਪੂਜਾ ਤੇ ਫ਼ਤਹਿ ਦੀ ਕਹਾਣੀ ਚ ਕੋਈ ਤੀਜਾ ਤਾਂ ਨਹੀਂ ਆ ਜਾਏਗਾ।ਬੱਸ ਕਰੋ ਸਾਰੀ ਕਹਾਣੀ ਦੱਸ ਦੇਣੀ ਆ ਮੈ,, 😂 😂,,,
Diljit Dosanjh ਅੱਗੇ ਸਾਰੇ ਕਮੇਡੀਅਨ ਫੇਲ ਨੇ ,,, ਬੰਦਾ ਕੱਲਾ one man army ਹੈ, ਕਾਮੇਡੀ ਚ ਵੀ,ਐਕਸ਼ਨ ਚ ਵੀ,ਰੋਮਾਂਸ ਚ ਵੀ,aggression ਚ ਵੀ,ਐਕਟਿੰਗ ਤਾਂ ਸਿਰਾ ਹੀ ਆ,,ਨੀਰੂ ਬਾਜਵਾ ਵੀ ਮੈਨੂੰ ਕਲੀ ਜੋਟਾ ਤੋਂ ਬਾਅਦ ਇਸ ਫਿਲਮ ਚ ਜੱਚੀ ਹੈ।ਧੁੱਤੇ ਦਾ ਵੀ ਕੰਮ ਵਧੀਆ ਹੈ,jasmine ਦੀ ਐਕਟਿੰਗ ਵਧੀਆ... Nasir Chinyoti , Akram Udaas, hardeep gill, @ranaranbir, B.N. Sharma ਸਭ ਨੇ ਆਪਣਾ ਆਪਣਾ supporting role ਵੱਧਿਆ ਨਿਭਾਇਆ। ਡਾਇਰੈਕਟਰ jagdeepsidhu ਨੇ ਆਪਣਾ ਰੋਲ ਬਾਖੂਬੀ ਨਿਭਾਇਆ,,
ਫਿਲਮ ਤੁਹਾਡੇ ਚਿਹਰੇ ਤੇ ਰੌਣਕਾਂ ਹਸਿਆ ਖੇਡਿਆ ਲੈ ਆਵੇਗੀ,,ਪਰਿਵਾਰ ਨਾਲ ਜਰੂਰ ਦੇਖਿਓ,,ਹਾਂ ਅਗਲੀ ਪਿਛਲੀ ਨਾਲ compare ਨਾ ਕਰਿਓ,, ਸਵਾਦ ਲਓ ਮਹਾਰਾਜ,,, ਰੰਗ ਬਣੇ ਪਏ ਆ।
Rating - 4/5
Husanpreet Dhimaan