"ਯਾਰ ਅਣਮੁੱਲੇ ਰਿਟਰਨਜ "
ਫਿਲਮ ਦੇਖੀ ਹੈ ਮਤਲਬ ਸੱਚੀਂ ਮੁੱਚੀ ਫਿਲਮ ਦੇਖੀ ਹੈ ਫਿਲਮੀ ਭਾਸ਼ਾ ਚ ਓਵਰਆਲ ਸਿਨੇਮਾ ਕਹਿ ਲਓ, ਸਿਨੇਮਾ ਦੀ ਭੜਾਈ ਪੜਦਿਆਂ ਅਕਸਰ ਇਹੇ ਵਾਕ ਰਟਿਆ ਕਿ 'ਸਿਨੇਮਾ ਡਾਰੈਕਟਰ ਦਾ ਮਾਧਿਅਮ ਹੈ' ਪਰ ਬਹੁਤੀਆਂ ਭਾਰਤੀ (ਖਾਸਕਰ ਪੰਜਾਬੀ) ਫਿਲਮਾਂ ਵਿਚ ਡਾਇਰੈਕਸ਼ਨ ਤੋਂ ਬਿਨਾਂ ਹੀ ਕੰਮ ਚਲਦਿਆਂ ਦੇਖਿਆ ਹੈ, ਪੰਜਾਬੀ ਕਾਮੇਡੀ ਜੋਨਰ ਦਾ ਤਾਂ ਬੇੜਾ ਹੀ ਗਰਕ ਸੀ ਲਗਭਗ (ਇੱਕਾ ਦੁੱਕਾ ਫਿਲਮਾਂ ਛੱਡਕੇ) ਸਟਲ ਕਾਮੇਡੀ ਦੇ ਨਾਲ ਇੱਕ ਭਰਭੁਰ ਮਨੋਰੰਜਕ ਫਿਲਮ ਦੀ ਆਸ ਜਿਹੀ ਧੁੰਦਲੀ ਦਿਖ ਰਹੀ ਸੀ ਪਰ ਯਾਰ ਅਣਮੁੱਲੇ Harry Bhatti ਨੇ ਦੱਸਿਆ ਕਿ ਫਿਲਮ ਕਿਮੇਂ ਬਣਦੀ ਹੈ ਪੰਜਾਬ ਚ ਫਿਲਮ ਮੇਕਿੰਗ ਦੀ ਵਰਕਸ਼ਾਪ ਕਹਿ ਲਓ ਮੇਰੇ ਵਰਗਿਆਂ ਲਈ ।
ਫਿਲਮ ਵਿੱਚ ਮੇਰੇ ਪਸੰਦਿਦਾ ਦੋ ਪਤਾਰ ਨੇ ਰੰਗ ਤੇ ਸ਼ਾੱਟ, ਕਲਰ ਪੈਲਟ ਜਿਸ ਵਿੱਚ ਲੋਕੇਸ਼ਨ,ਕਾਸਟਿਉਮ ਤੇ ਆਰਟ ਸਭ ਆਉਂਦਾ ਹੈ ਬਹੁਤ ਬਾਰੀਕੀ ਵਿੱਚ ਕੰਮ ਕੀਤਾ ਗਿਆ, ਕਲਰ ਹਾਰਮਨੀ ਦਾ ਖਿਆਲ ਕਿਸੇ ਵਧੀਆ ਚਿੱਤਰਕਾਰ ਵਾਗ ਰੱਖਿਆ ਗਿਆ ਦੁੱਜੇ ਅੱਧ ਤੋਂ ਬਾਅਦ ਤਾਂ ਕੀ ਕਹਾਂ? ਲਾਲਾ ਲੈਂਡ ਦੇਖਕੇ ਦਿਲ ਕਰਦਾ ਸੀ ਕਿ ਆਪਾਂ ਵੀ ਪੰਜਾਬੀ ਚ ਇਸ ਪੱਧਰ ਦਾ ਕੰਮ ਕਰਾਂਗੇ, ਇਹਨਾ ਨੇ ਜੋ ਕੀਤਾ ਦਿਲ ਬਹੁਤ ਖੁਸ ਤੇ ਉਤਸਾਹਿਤ ਹੈ ।
ਸ਼ਾੱਟ
ਸਿਨੇਮਾਂ ਦੀ ਅਪਣੀ ਭਾਸ਼ਾ ਹੈ ਅਪਣੀਂ ਗਰਾਮਰ ਹੈ,ਪਾਤਰ ਦੀ ਮਨੋਦਸ਼ਾ ਡਾਇਰੈਕਟਰ, ਐਕਰਟ ਦੇ ਬੋਲਣ ਤੋਂ ਪਹਿਲਾਂ ਦਰਸ਼ਕ ਨਾਲ ਸਾਂਝੀ ਕਰ ਲੈਂਦਾ ਹੈ ਕੈਮਰਾ ਬੋਲਦਾ ਹੈ ਜਿਵੇਂ ਕਿਸੇ ਮੰਝੇ ਅਦਾਕਾਰ ਦੀ ਅੱਖ ਬੋਲਦੀ ਹੈ । Anshul Chobey ਦਾ ਕੰਮ ਲਾਜਵਾਬ ਹੈ।
ਲੇਖਣੀਂ
Gurjind Maan ਨੇ ਕਹਾਣੀਂ ਯਾਰੀ ਦੀਆਂ ਬਾਰੀਕ ਜਿਹੀਆਂ ਤੰਦਾ ਨੂ ਖੁਬਸੁਰਤੀ ਨਾਲ ਬੁਣਿਆ,ਸਸਪੈਂਸ, ਮਸਤੀ, ਚਾਅ,ਵਿਛੋੜਾ ਖੁਸ਼ੀਆਂ ਸਾਰੇ ਰਸ ਮਿਲਾ ਕੇ ਬੜੇ ਹੋਲੇ ਜਿਹੇ ਢੰਗ ਨਾਲ ਪਰੋਸ ਦਿੱਤਾ ਹੈ ਜਿਵੇ ਦੋ ਯਾਰ ਆਪਸ ਚ ਗੱਲਾਂ ਕਰਕੇ ਅਪਣੇਂ ਪੁਰਾਣੇਂ ਦਿਨ ਯਾਦ ਕਰ ਰਹੇ ਹੋਂਣ ।
ਅਦਾਕਾਰੀ
Harish Verma ਨੇ ਸਭਨੂ ਫੇਰ ਤੋਂ ਅਪਣੀਂ ਤਾਰੀਫ ਕਰਨ ਲਈ ਮਜ਼ਬੁਰ ਕਰ ਦਿੱਤੈ #Jasleensalaish ਨੇ ਵੀ ਬਹੁਤ ਪ੍ਰਭਾਵਿਤ ਕੀਤਾ ਹੈ,
ਪਰ ਬਾਈ Prabh Gill ਦਾ ਜ਼ਿਕਰ ਖਾਸ ਬਣਦਾ ਹੈ ਕਿਉਕਿ ਤਜਰਬੇਕਾਰ ਅਦਾਕਾਰਾਂ ਵਿੱਚ ਅਪਣੀਂ ਇਸ ਤਰਾਂ