ਵਧੀਆ ਦੇਖਣ ਯੋਗ ਪਰਿਵਾਰਕ ਫਿਲਮ ਹੈ ਸਰਬਾਲ੍ਵਾ ਜੀ , ਪਹਿਲਾ ਅੱਧ ਥੋੜਾ ਜਿਹਾ ਢਿੱਲਾ ਪਰ ਦੂਜੇ ਅੱਧ ਵਿੱਚ ਘਾਟੇ ਵਾਧੇ ਸਭ ਪੂਰੇ ਕਰਤੇ । ਗਿੱਪੀ ਤੇ ਐਮੀ ਪੂਰੇ ਨਿਭੇ ਨੇ , ਨਿਮਰਤ ਹੋਰ ਨਿੱਖਰੀ ਐ ਐਕਟਿੰਗ ਵਿੱਚ ਪਰ ਮੇਕਅੱਪਮੈਨ ਨੇ ਨਿਮਰਤ ਦੀ ਲੁੱਕ ਨਾਲ ਇਨਸਾਫ਼ ਨਹੀਂ ਕੀਤਾ ਉਧਰ ਸਰਗੁਨ ਮਹਿਤਾ ਭਾਵੇਂ ਹੁਣ ਮੰਝੀ ਹੋਈ ਕਲਾਕਾਰ ਹੈ ਪਰ 'ਅੰਗਰੇਜ'ਫਿਲਮ ਵਾਲੀ ਫੀਲਿੰਗ ਨਹੀਂ ਆਈ । ਕਹਾਣੀ ਬੜੀ ਜਬਰਦਸਤ ਹੈ, ਸੰਵਾਦ ਠੇਠ ਪੰਜਾਬੀ,ਪਿੱਠਵਰਤੀ ਸੰਗੀਤ ਬਾਹਲ਼ਾ ਈ ਘੈਂਟ ਆ, ਐਡੀਟਿੰਗ ਕਮਾਲ ਦੀ , ਲੋਕੇਸ਼ਨ ਦੀ ਚੋਣ ਅੱਤ ਦੀ ਸੂਝ ਬੂਝ ਵਾਲੀ , ਗੀਤ ਸੰਗੀਤ ਬਹੁਤ ਸੋਹਣਾ ਤੇ ਖਾਸ ਕਰਕੇ ਫਿਲਮ ਦਾ ਅੰਤ ਬਹੁਤ ਵਧੀਆ ਹੈ । ਗੁੱਗੂ ਗਿੱਲ ਦੇ ਤਾਂ ਕਿਆ ਈ ਕਹਿਣੇ ! ਛੋਟਾ ਬਾਲ ਕਲਾਕਾਰ ਤਾਂ ਬਾਹਲ਼ਾ ਈ ਸੋਹਣਾ ਟਣਕਦਾ !ਫ਼ਿਲਮ ਵਿੱਚ ਐਮੀ ਦੇ ਦੋਵੇਂ ਫੁੱਫੜ ਦਾ ਕਿਰਦਾਰ ਨਿਭਾਉਣ ਵਾਲੇ ਐਕਟਰ ਆਪਣੇ ਕਿਰਦਾਰ ਨਾਲ ਨਿਆਂ ਨਹੀਂ ਕਰ ਸਕੇ, ਜੇਕਰ ਘੁੱਗੀ ਤੇ ਕਰਮਜੀਤ ਅਨਮੋਲ / ਹਾਰਬੀ ਸੰਘਾ ਚੋਂ ਕੋਈ ਹੁੰਦਾ ਤਾਂ ਗੱਲ ਹੋਰ ਹੋਣੀ ਸੀ ।